ਸਾਡੇ ਬਾਰੇ (About Us)
ਜਾਣੋ ਮਿਸਲ ਸਤਲੁਜ ਦੇ ਇਤਿਹਾਸ ਅਤੇ ਉਦੇਸ਼ਾਂ ਬਾਰੇ

"ਗੱਲ ਪੰਥ ਦੀ, ਗੱਲ ਪੰਜਾਬ ਦੀ"
ਸਾਡੀ ਵਿਚਾਰਧਾਰਾ
ਮਿਸਲ ਸਤਲੁਜ ਇੱਕ ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀ ਹੈ| ਜੋ ਪੰਜਾਬ ਕੇਂਦਰਿਤ ਰਾਜਨੀਤੀ ਖੜੀ ਕਰਨ ਲਈ ਵਚਨਬੱਧ ਹੈ| ਇਹ ਜਥੇਬੰਦੀ ਪੰਜਾਬ ਵਿੱਚ ਨਵੀਂ ਨੌਜਵਾਨ ਲੀਡਰਸ਼ਿਪ ਪੈਦਾ ਕਰਨ ਲਈ ਯਤਨਸ਼ੀਲ ਹੈ ਜਿਸ ਲਈ ਸ਼ਹਿਰ, ਕਸਬਾ, ਪਿੰਡ, ਯੂਨੀਵਰਸਿਟੀ, ਕਾਲਜ ਅਤੇ ਸਕੂਲ ਪੱਧਰ ਤੇ “ਗੱਲ ਪੰਥ ਦੀ, ਗੱਲ ਪੰਜਾਬ ਦੀ” ਮੁਹਿੰਮ ਨਾਲ ਜੁੜਨ ਦਾ ਹੋਕਾ ਦਿੰਦੀ ਹੈ।
ਸਾਡੇ ਮੁੱਖ ਕਾਰਜ
- ✓ਪੰਥਕ ਅਤੇ ਪੰਜਾਬ ਦੇ ਮਸਲਿਆਂ ਬਾਰੇ ਲੋਕਾਂ ਨੂੰ ਚੇਤਨ ਕਰਵਾਉਣਾ
- ✓ਸਿੱਖ ਨੌਜਵਾਨੀ ਨੂੰ ਨਸ਼ਿਆਂ ਤੋਂ ਮੁਕਤ ਕਰਨਾ
- ✓ਸਿੱਖੀ ਸਿਧਾਂਤਾਂ ਨਾਲ ਜੁੜ ਕੇ ਪੰਜਾਬ ਦੇ ਹਿੱਤਾਂ ਲਈ ਕੰਮ ਕਰਨਾ
- ✓ਪੰਜਾਬ ਦੇ ਪਾਣੀਆਂ ਅਤੇ ਵਾਤਾਵਰਣ ਦੀ ਰਾਖੀ
- ✓ਸਮਰੱਥ ਪੰਜਾਬ ਸਿਰਜਣ ਲਈ ਰਾਜਨੀਤਿਕ ਚੇਤਨਾ
